Twitxy Saved

Lal Chand Kataruchak

Verified account This account is verified. Learn more

@LC_Kataruchak

Minister of Food & Civil Supplies,Consumer Affairs,Forest deptt; Wild Life Animals, (Mla-Halka Bhoa)
Pathankot, India en.m.wikipedia.org/wiki/Lal_Chand… Joined April 2021
6 Following 5.3K Followers 2.8K Posts

Latest posts 5

Lal Chand Kataruchak Verified account @LC_Kataruchak
ਖੁਸ਼ਹਾਲ ਪੰਜਾਬ ਦਾ ਸੁਪਨਾ, ਸਾਰਿਆਂ ਦਾ ਸਾਂਝਾ ਸੰਕਲਪ! 26 ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਵਿਖੇ ਹੋਣ ਜਾ ਰਹੀ 'ਖੁਸ਼ਹਾਲ ਪੰਜਾਬ ਮਹਾਂ ਰੈਲੀ' ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੋ ਅਤੇ ਇਸ ਵੱਡੇ ਇਕੱਠ ਦਾ ਹਿੱਸਾ ਬਣੋ
Lal Chand Kataruchak Verified account @LC_Kataruchak
ਅੰਨਦਾਤੇ ਦੀ ਮਿਹਨਤ ਦਾ ਸਨਮਾਨ, ਕਿਸਾਨਾਂ ਦੇ ਹੱਕਾਂ ਦੀ ਪਹਿਰੇਦਾਰੀ!

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ। ਸੂਬੇ ਵਿੱਚ ਝੋਨੇ ਦੀ ਲਿਫਟਿੰਗ 150 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ 8.28 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ₹42,404 ਕਰੋੜ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਮਾਣਯੋਗ ਮੁੱਖ ਮੰਤਰੀ ਸ. @BhagwantMann ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੀ ਦਿਨ-ਰਾਤ ਦੀ ਮਿਹਨਤ, ਪਸੀਨੇ ਅਤੇ ਫ਼ਸਲ ਦੇ ਹਰ ਇੱਕ ਦਾਣੇ ਦੀ ਕਦਰ ਕਰਨ ਲਈ ਵਚਨਬੱਧ ਹੈ।
2:45
Lal Chand Kataruchak Verified account @LC_Kataruchak
ਪੰਜਾਬ ਦੇ ਨੌਜਵਾਨਾਂ ਦੀ ਸਿੱਖਿਆ, ਗਿਆਨ ਅਤੇ ਬੌਧਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਮਾਨ ਸਰਕਾਰ ਦੀ ਵਿਲੱਖਣ ਪਹਿਲਕਦਮੀ!

‘ਪੰਜਾਬ ਦਾ ਕਰੋੜਪਤੀ’ ਮੁਕਾਬਲੇ ਰਾਹੀਂ 15 ਤੋਂ 30 ਸਾਲ ਦੇ ਨੌਜਵਾਨ ਪੰਜਾਬ ਦੇ ਇਤਿਹਾਸ, ਵਿਰਸੇ, ਸੱਭਿਆਚਾਰ ਅਤੇ ਪੰਜਾਬੀਅਤ ਬਾਰੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਦੇ ਨਾਲ-ਨਾਲ ਨਵੀਆਂ ਗੱਲਾਂ ਸਿੱਖ ਸਕਣਗੇ ਅਤੇ ₹1 ਕਰੋੜ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਵੀ ਪ੍ਰਾਪਤ ਕਰਨਗੇ।

ਅੱਜ ਹੀ ਰਜਿਸਟਰ ਕਰੋ ਅਤੇ ਗਿਆਨ ਦੇ ਇਸ ਮੁਕਾਬਲੇ ਦਾ ਹਿੱਸਾ ਬਣੋ:

punjabdacrorepati.punjab.gov.in
0:46
Lal Chand Kataruchak Verified account @LC_Kataruchak
ਜੇ ਹਰਿਆਣਾ ਦਾ ਧੂੰਆਂ ਹਰਿਆਣਾ ਵਿੱਚ ਹੀ ਰਹਿੰਦਾ ਹੈ ਤਾਂ ਪੰਜਾਬ ਦਾ ਧੂੰਆਂ ਦਿੱਲੀ ਕਿਵੇਂ ਪਹੁੰਚ ਜਾਂਦਾ ਹੈ?

TV9 Network ਦੇ ‘Satta Sammelan’ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਰਾਲ਼ੀ ਦੇ ਮੁੱਦੇ ’ਤੇ ਇਹ ਅਹਿਮ ਸਵਾਲ ਚੁੱਕਦਿਆਂ ਪੰਜਾਬ ਦਾ ਪੱਖ ਰੱਖਿਆ। ਉਨ੍ਹਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੇ ਬਿਆਨ ਦਾ ਜ਼ਿਕਰ ਕਰਦਿਆਂ ਕੇਂਦਰ ਤੋਂ ਮੰਗ ਕੀਤੀ ਕਿ ਪੂਰੇ ਉੱਤਰੀ ਭਾਰਤ ਨਾਲ ਜੁੜੀ ਇਸ ਸਮੱਸਿਆ ਦੇ ਹੱਲ ਲਈ ਸਾਂਝੀ ਨੀਤੀ ਅਤੇ ਠੋਸ ਕਦਮ ਚੁੱਕੇ ਜਾਣ।
3:06
Lal Chand Kataruchak Verified account @LC_Kataruchak
ਜਦੋਂ ਬੱਚਿਆਂ ਨੂੰ ਚੰਗਾ ਮਾਹੌਲ, ਆਧੁਨਿਕ ਸਹੂਲਤਾਂ ਅਤੇ ਮਿਆਰੀ ਸਿੱਖਿਆ ਮਿਲਦੀ ਹੈ ਤਾਂ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਮਿਲਦੀ ਹੈ। ਅੱਜ ਪੰਜਾਬ ਦੇ ਸਰਕਾਰੀ ਸਕੂਲ ਇਸੇ ਬਦਲਾਅ ਦੀ ਮਿਸਾਲ ਬਣ ਰਹੇ ਹਨ। ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇ ਮਾਪਿਆਂ ਦਾ ਭਰੋਸਾ ਜਿੱਤਿਆ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਨੀਂਹ ਹੋਰ ਮਜ਼ਬੂਤ ਕੀਤੀ ਹੈ।
0:56